SOS violence conjugale ਕਰੀਬੀ ਸਾਥੀ ਦੀ ਹਿੰਸਾ ਤੋਂ ਪੀੜਤ ਲੋਕਾਂ ਲਈ ਮੁਫਤ, ਦੁਭਾਸ਼ੀ, ਅਨਾਮ ਅਤੇ ਗੁਪਤ ਇਨਟੇਕ ਅਤੇ ਰੈਫਰਲ ਸੇਵਾਵਾਂ ਪ੍ਰਦਾਨ ਕਰਦਾ ਹੈ। ਇਨ੍ਹਾਂ ਦੀਆਂ ਸੇਵਾਵਾਂ ਦਿਨ ਦੇ 24 ਘੰਟੇ ਅਤੇ ਪੂਰੇ ਹਫਤੇ ਉਪਲੱਬਧ ਰਹਿੰਦੀਆ ਹਨ, ਅਤੇ ਇਹ ਪੂਰੇ ਕਿਊਬੈਕ ਵਿਚ ਜਾਣਕਾਰੀ, ਸਹਾਇਤਾ ਜਾਂ ਪਨਾਹ ਸੇਵਾਵਾਂ ਤੱਕ ਪਹੁੰਚ ਪ੍ਰਦਾਨ ਕਰਦੇ ਹਨ। ਇਹ ਸੇਵਾਵਾਂ ਤੁਹਾਡੇ ਅਤੇ ਤੁਹਾਡੇ ਬੱਚੇ ਲਈ ਉਪਲੱਬਧ ਹਨ।
SOS ਦੀਆਂ ਸੇਵਾਵਾਂ ਫੋਨ, ਈਮੇਲ, ਟੈਕਸਟ ਮੈਸੇਜ ਜਾਂ ਚੈਟ ਰਾਹੀਂ ਉਪਲਬਧ ਹਨ। SOS ਦਾ ਇੱਕ ਸਹਾਇਕ ਕਰਮਚਾਰੀ ਤੁਹਾਡੀ ਸਹੂਲਤ ਦੇ ਅਧਾਰ 'ਤੇ ਫ੍ਰੈਂਚ ਜਾਂ ਅੰਗਰੇਜ਼ੀ ਵਿੱਚ ਜਵਾਬ ਦੇਣ ਲਈ ਹਮੇਸ਼ਾ ਉਪਲਬਧ ਰਹਿੰਦਾ ਹੈ, ਪਰ ਸਾਡੇ ਕੁਝ ਸਹਾਇਕ ਕਰਮਚਾਰੀ ਸਪੈਨਿਸ਼, ਅਰਬੀ ਅਤੇ ਇਤਾਲਵੀ ਭਾਸ਼ਾਵਾਂ ਵਿੱਚ ਵੀ ਗੱਲ ਕਰ ਸਕਦੇ ਹਨ। ਜੇ ਤੁਸੀਂ ਚਾਹੋ ਤਾਂ ਅਸੀਂ ਇਕ ਅਜਿਹੇ ਵਿਅਕਤੀ ਦੀ ਵੀ ਭਾਲ ਕਰਨ ਦੀ ਕੋਸ਼ਿਸ਼ ਕਰ ਸਕਦੇ ਹਾਂ ਜੋ ਤੁਹਾਡੀ ਮਾਂ ਬੋਲੀ ਵਿਚ ਤੁਹਾਡੇ ਨਾਲ ਗੱਲਬਾਤ ਕਰ ਸਕੇ।
SOS ਨਾਲ ਸੰਪਰਕ ਕਰਨਾ, ਤੁਹਾਨੂੰ ਤੁਹਾਡੇ ਸਾਥੀ ਦੇ ਸੰਬੰਧ ਵਿੱਚ ਕੋਈ ਵੀ ਫੈਸਲਾ ਲੈਣ ਲਈ ਮਜਬੂਰ ਨਹੀਂ ਕਰਦਾ ਹੈ। ਸਾਡਾ ਕੰਮ ਤੁਹਾਨੂੰ ਸੂਚਿਤ ਕਰਨਾ ਅਤੇ ਤੁਹਾਡਾ ਸਮਰਥਨ ਕਰਨਾ ਹੈ ਤਾਂ ਜੋ ਤੁਸੀਂ ਆਪਣੇ ਭਵਿੱਖ ਦੇ ਫੈਸਲੇ ਲੈ ਸਕੋ। ਸਾਡੇ ਨਾਲ ਸੰਪਰਕ ਕਰਨ ਵਿੱਚ ਸੰਕੋਚ ਨਾ ਕਰੋ — ਅਸੀਂ ਤੁਹਾਡੀ ਮਦਦ ਕਰਨ ਲਈ ਹਾਂ।
- 1 800 363-9010 — 24/7
- 438-601-1211 — texto